ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Daily Hukamnama Logo
DAILY HUKAMNAMAਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
Home/2026 Archives/January 12, 2026
Monday, January 12, 2026
ਅੰਗ (Ang): 717Raag TodiGuru Arjan Dev ji

ਸੋਮਵਾਰ, ੨੯ ਪੋਹ (ਸੰਮਤ ੫੫੭ ਨਾਨਕਸ਼ਾਹੀ)

ਟੋਡੀ ਮਹਲਾ ੫ ॥

Daily Hukamnama, Sri Harmandir Sahib Amritsar in Punjabi, Hindi, English – January 12, 2026

Daily Hukamnama Sahib Branded Poster

ਸੰਪੂਰਨ ਮੁੱਖਵਾਕ, ਵਿਆਖਿਆ ਅਤੇ English TranslationClick image to enlarge
Daily Hukamnama Sri Darbar Sahib January 12, 2026
Click to enlarge Poster
20px

ਟੋਡੀ ਮਹਲਾ ੫ ॥

टोडी महला ५ ॥

Todee mahalaa 5 ||

टोडी महला ५ ॥

Todee, Fifth Mehl:

Guru Arjan Dev ji / Raag Todi / / Guru Granth Sahib ji – Ang 717 (#30920)

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥

साधसंगि हरि हरि नामु चितारा ॥

Saadhasanggi hari hari naamu chitaaraa ||

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ,

मैंने साधुओं की संगति में ईश्वर का नाम-स्मरण किया है,

In the Saadh Sangat, the Company of the Holy, I contemplate the Name of the Lord, Har, Har.

Guru Arjan Dev ji / Raag Todi / / Guru Granth Sahib ji – Ang 717 (#30921)

ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥

सहजि अनंदु होवै दिनु राती अंकुरु भलो हमारा ॥ रहाउ ॥

Sahaji ananddu hovai dinu raatee ankkuru bhalo hamaaraa || rahaau ||

(ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ । (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ ਰਹਾਉ ॥

जिससे अब मेरे मन में दिन-रात सहज आनंद बना रहता है और मेरे कर्मों का शुभ अंकुर फूट गया है। रहाउ॥

I am in peaceful poise and bliss, day and night; the seed of my destiny has sprouted. || Pause ||

Guru Arjan Dev ji / Raag Todi / / Guru Granth Sahib ji – Ang 717 (#30922)

ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥

गुरु पूरा भेटिओ बडभागी जा को अंतु न पारावारा ॥

Guru pooraa bhetio badabhaagee jaa ko anttu na paaraavaaraa ||

ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

बड़ी तकदीर से मुझे पूर्ण गुरु मिला है, जिसका न कोई अन्त है और न ही कोई ओर-छोर है।

I have met the True Guru, by great good fortune; He has no end or limitation.

Guru Arjan Dev ji / Raag Todi / / Guru Granth Sahib ji – Ang 717 (#30923)

ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥

करु गहि काढि लीओ जनु अपुना बिखु सागर संसारा ॥१॥

Karu gahi kaadhi leeo janu apunaa bikhu saagar sanssaaraa ||1||

ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ॥੧॥

इस विष रूपी संसार-सागर में से गुरु ने हाथ पकड़कर अपने सेवक को बाहर निकाल लिया है।१॥

Taking His humble servant by the hand, He pulls him out of the poisonous world-ocean. ||1||

Guru Arjan Dev ji / Raag Todi / / Guru Granth Sahib ji – Ang 717 (#30924)

ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥

जनम मरन काटे गुर बचनी बहुड़ि न संकट दुआरा ॥

Janam maran kaate gur bachanee bahu(rr)i na sankkat duaaraa ||

ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ ।

गुरु के वचनों द्वारा मेरे जन्म-मरण के बन्धन कट गए हैं और अब मुझे पुन: संकट का द्वार नहीं देखना पड़ेगा।

Birth and death are ended for me, by the Word of the Guru’s Teachings; I shall no longer pass through the door of pain and suffering.

Guru Arjan Dev ji / Raag Todi / / Guru Granth Sahib ji – Ang 717 (#30925)

ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥

नानक सरनि गही सुआमी की पुनह पुनह नमसकारा ॥२॥९॥२८॥

Naanak sarani gahee suaamee kee punah punah namasakaaraa ||2||9||28||

ਹੇ ਨਾਨਕ! (ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ ॥੨॥੯॥੨੮॥

हे नानक ! मैंने तो अपने स्वामी प्रभु की शरण ली है और मैं उसे बार-बार नमन करता हूँ। ॥२॥९॥२८॥

Nanak holds tight to the Sanctuary of his Lord and Master; again and again, he bows in humility and reverence to Him. ||2||9||28||

Guru Arjan Dev ji / Raag Todi / / Guru Granth Sahib ji – Ang 717 (#30926)

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ ॥

Source: SGPC Amritsar•https://sgpc.net/

Hukamnama Archives